Skip to main content
Back to News & Schemes

Punjab ਤੋਂ Delhi ਤੱਕ ਸੰਘਣੀ ਧੁੰਦ ਦਾ Alert, ਇਸ ਦਿਨ ਤੋਂ ਮੀਂਹ ਪੈਣਾ ਸ਼ੁਰੂ

Krishi Jagran Punjabi3 min read

ਪਹਾੜਾਂ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਪੰਜਾਬ-ਹਰਿਆਣਾ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਆਦਮਪੁਰ ਵਿੱਚ ਸਭ…

Weather Forecast: ਸਮੁੱਚੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਛਾਈ ਹੋਈ ਹੈ। ਵਿਜ਼ੀਬਿਲਿਟੀ ਬਹੁਤ ਘੱਟ ਗਈ ਹੈ, ਤਾਪਮਾਨ ਵਿੱਚ ਗਿਰਾਵਟ ਆਈ ਹੈ, ਖਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਅੱਜ ਯਾਨੀ 17 ਦਸੰਬਰ, 2025 ਦੀ ਸਵੇਰ ਨੂੰ, ਮੌਸਮ ਕਾਫ਼ੀ ਹੱਦ ਤੱਕ ਖੁਸ਼ਕ ਅਤੇ ਠੰਡਾ ਰਿਹਾ, ਕਈ ਸੂਬਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਦੱਖਣੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਲਈ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਯਾਤਰਾ ਕਰਦੇ ਸਮੇਂ ਸਾਵਧਾਨ ਰਹਿਣ ਅਤੇ ਹੌਲੀ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।

ਦਿੱਲੀ ਦਾ ਮੌਸਮ

ਪ੍ਰਦੂਸ਼ਣ ਦੇ ਨਾਲ-ਨਾਲ, ਦਿੱਲੀ ਦੇ ਮੌਸਮ ਵਿੱਚ ਵੀ ਪਿਛਲੇ ਦੋ-ਤਿੰਨ ਦਿਨਾਂ ਦੇ ਮੁਕਾਬਲੇ ਸੁਧਾਰ ਆਇਆ ਹੈ। ਮੰਗਲਵਾਰ ਨੂੰ ਧੂੰਏਂ ਅਤੇ ਧੁੰਦ ਦਾ ਪ੍ਰਭਾਵ ਘੱਟ ਰਿਹਾਮ ਜਦੋਂਕਿ ਹਵਾ ਦੀ ਗਤੀ ਵਿੱਚ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਯਾਨੀ ਬੁੱਧਵਾਰ ਨੂੰ ਵੀ ਦਿੱਲੀ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਜਤਾਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਸਵੇਰੇ ਕਈ ਇਲਾਕਿਆਂ ਵਿੱਚ ਹਲਕੀ ਧੁੰਦ ਛਾਈ ਰਹਿ ਸਕਦੀ ਹੈ, ਜਦੋਂਕਿ ਕੁਝ ਥਾਵਾਂ 'ਤੇ ਦਰਮਿਆਨੀ ਧੁੰਦ ਦੇਖੀ ਜਾ ਸਕਦੀ ਹੈ। ਦਿਨ ਵੇਲੇ ਅਸਮਾਨ ਸਾਫ਼ ਰਹੇਗਾ, ਅਤੇ ਸੂਰਜ ਵੀ ਚਮਕੇਗਾ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦੋਂਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਹਰਿਆਣਾ-ਪੰਜਾਬ ਦਾ ਮੌਸਮ

ਮੌਸਮ ਵਿਭਾਗ ਮੁਤਾਬਕ ਉੱਤਰੀ ਹਵਾਵਾਂ ਕਾਰਨ ਸੂਬੇ ਦੇ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਲੋਕਾਂ ਨੂੰ ਦਿਨ ਭਰ ਠੰਢੀਆਂ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਮਾਹਿਰਾਂ ਅਨੁਸਾਰ, ਉੱਤਰੀ ਬਰਫੀਲੀਆਂ ਹਵਾਵਾਂ ਦੇ ਪ੍ਰਭਾਵ ਕਾਰਨ ਦਿਨ ਅਤੇ ਰਾਤ ਦਾ ਤਾਪਮਾਨ ਘਟੇਗਾ। ਪਰ 19 ਦਸੰਬਰ ਨੂੰ ਇੱਕ ਹੋਰ ਪੱਛਮੀ ਗੜਬੜ ਸਰਗਰਮ ਹੋ ਜਾਵੇਗੀ। ਇਸ ਪ੍ਰਭਾਵ ਕਾਰਨ ਦੱਖਣ-ਪੂਰਬੀ ਹਵਾਵਾਂ ਦੇ ਵਗਣ ਕਾਰਨ ਫਿਰ ਧੁੰਦ ਛਾਈ ਰਹੇਗੀ। ਇਸ ਗੜਬੜ ਦੇ ਪ੍ਰਭਾਵ ਕਾਰਨ ਹਰਿਆਣਾ-ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਗੜਬੜ ਦਾ ਪ੍ਰਭਾਵ 22 ਦਸੰਬਰ ਤੱਕ ਰਹੇਗਾ। ਇਸ ਤੋਂ ਬਾਅਦ, 25 ਦਸੰਬਰ ਨੂੰ ਇੱਕ ਨਵੀਂ ਗੜਬੜ ਆਵੇਗੀ, ਜਿਸ ਨਾਲ ਮੌਸਮ ਵਿੱਚ ਬਦਲਾਅ ਆਵੇਗਾ।

ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦਾ ਮੌਸਮ

ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ ਵਿੱਚ ਠੰਢ ਤੇਜ਼ ਹੋ ਗਈ ਹੈ, ਕੁਝ ਥਾਵਾਂ 'ਤੇ ਤਾਪਮਾਨ 0-5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਅੱਜ ਯਾਨੀ 17 ਦਸੰਬਰ ਨੂੰ ਮੁੱਖ ਤੌਰ 'ਤੇ ਮੌਸਮ ਖੁਸ਼ਕ ਬਣਿਆ ਹੋਇਆ ਹੈ, ਪਰ ਉੱਚੀਆਂ ਥਾਵਾਂ 'ਤੇ ਧੁੰਦ ਛਾਈ ਹੋਈ ਹੈ। ਹਾਲ ਵਿੱਚ ਹੋਈ ਬਰਫਬਾਰੀ ਕਾਰਨ ਸੜਕਾਂ ਤਿਲਕਣ ਲੱਗ ਗਈ ਹਨ, ਪਰ ਫਿਲਹਾਲ ਕੋਈ ਨਵੀਂ ਬਰਫ਼ਬਾਰੀ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਪੱਛਮੀ ਗੜਬੜ ਕਾਰਨ 17-18 ਦਸੰਬਰ ਤੱਕ ਹਲਕੀ ਬਰਫ਼ਬਾਰੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ, ਕਸ਼ਮੀਰ ਘਾਟੀ ਵਿੱਚ ਗੰਭੀਰ ਠੰਢੀਆਂ ਸਥਿਤੀਆਂ, ਕਈ ਥਾਵਾਂ 'ਤੇ ਘੱਟੋ-ਘੱਟ ਤਾਪਮਾਨ -3 ਤੋਂ -5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਵਿਭਾਗ ਮੁਤਾਬਕ ਬੱਦਲਵਾਈ ਕਾਰਨ ਤਾਪਮਾਨ ਥੋੜ੍ਹਾ ਵਧੇਗਾ, ਪਰ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਕੋਈ ਫਰਕ ਦੇਖਣ ਨੂੰ ਨਹੀਂ ਮਿਲੇਗਾ। ਮੌਸਮ ਵਿਭਾਗ ਨੇ ਉੱਪਰੀ ਇਲਾਕਿਆਂ ਵਿੱਚ 17-18 ਦਸੰਬਰ ਤੱਕ ਹਲਕੀ ਬਰਫ਼ਬਾਰੀ ਜਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

Summary in English: Dense fog alert from Punjab to Delhi, rain to start from this day

This story was reported by Krishi Jagran Punjabi.

Read the original article